ਵਰਤਮਾਨ ਨਾਮਧਾਰੀ ਮੁਖੀ, ਸ੍ਰੀ ਠਾਕੁਰ ਦਲੀਪ ਸਿੰਘ ਜੀ ਦੀ ਦੂਰਦਰਸ਼ੀ ਅਗਵਾਈ ਹੇਠ, ਮਨੁੱਖਤਾ ਦੀ ਮਿਸਾਲ ਕਾਇਮ ਕਰਦਿਆਂ ਹੋਇਆਂ, ਦਸਵੰਧ ਦੀ ਮਾਇਆ ਨਾਲ ਅਨੇਕਾਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਜਿਵੇਂ:
• ਨਿਮਨ ਵਰਗ ਦੇ ਜਰੂਰਤਮੰਦ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਲਈ, ਠਾਕੁਰ ਜੀ ਵੱਲੋਂ “ਵਿਸ਼ਵ ਸਤਿਸੰਗ ਸਭਾ” ਅੰਤਰਗਤ ਭਾਰਤ ਵਿੱਚ ਵੱਖ-ਵੱਖਥਾਵਾਂ ਉੱਤੇ ਨਿਸ਼ੁਲਕ ਸਿੱਖਿਆ ਕੇਂਦਰ ਖੋਲ੍ਹੇ ਗਏ ਹਨ। ਉਹਨਾਂ ਦੀ ਪ੍ਰੇਰਨਾ ਸਦਕਾ ਨਾਮਧਾਰੀ ਸਿੱਖ ਝੁੱਗੀਆਂ-ਝੌਂਪੜੀਆਂ ਵਿੱਚ ਜਾ ਕੇ ਵਿੱਦਿਆ ਦਾਨ ਕਰਨ ਦਾ ਕਾਰਜ ਪੂਰੀ ਤਨਦੇਹੀ ਨਾਲ ਕਰ ਰਹੇ ਹਨ। ਉਚੇਰੀ ਸਿੱਖਿਆ ਲਈ ਵਿੱਤੀ ਸਹਾਇਤਾ ਵੀ ਕੀਤੀ ਜਾਂਦੀ ਹੈ।
• ਗਰੀਬ ਵਰਗ ਨੂੰ ਆਤਮ ਨਿਰਭਰ ਬਣਾਉਣ ਲਈ ਕਈ ਕਲਾਵਾਂ ਸਿਖਾਈਆਂ ਜਾਂਦੀਆਂ ਹਨ। ਜਿਵੇਂ: ਸਿਲਾਈ ਸਿਖਲਾਈ, ਕੰਪਿਊਟਰ ਅਤੇ ਬਿਊਟੀਸ਼ੀਅਨ ਕੋਰਸ ਆਦਿ।
• ਜਰੂਰਤਮੰਦ, ਵਿਧਵਾ ਅਤੇ ਬੇਸਹਾਰਾ ਲੋਕਾਂ ਲਈ ਮਹੀਨੇਵਾਰ ਰਾਸ਼ਨ ਅਤੇ ਮਾਇਆ ਨਾਲ ਸਹਾਇਤਾ ਕੀਤੀ ਜਾਂਦੀ ਹੈ।
• ਸਮਾਜ ਦੇ ਢਾਂਚੇ ਨੂੰ ਵਧੀਆ ਅਤੇ ਕੁਸ਼ਲ ਚੱਲਣ ਵਾਸਤੇ ਜਰੂਰਤਮੰਦ ਲੋਕਾਂ ਦੀ ਸਿਹਤ, ਸਿੱਖਿਆ, ਸੁਰੱਖਿਆ, ਆਵਾਜਾਈ, ਸੰਚਾਰ, ਹਰ ਤਰੀਕੇ ਨਾਲ ਸਹਾਇਤਾ ਕੀਤੀ ਜਾਂਦੀ ਹੈ। ਉਹਨਾਂ ਦੀਆਂ ਮੂਲ ਲੋੜਾਂ ਰੋਟੀ, ਕੱਪੜਾ, ਮਕਾਨ ਪੂਰੀਆਂ ਕਰਨ ਵਿੱਚ ਯੋਗਦਾਨ ਪਾਇਆ ਜਾਂਦਾ ਹੈ।
• ਗਰੀਬ ਲੜਕੀਆਂ ਦੇ ਵਿਆਹ ਲਈ ਲੋੜ ਅਨੁਸਾਰ ਸਹਾਇਤਾ ਦਿੱਤੀ ਜਾਂਦੀ ਹੈ।
• ਜਰੂਰਤਮੰਦ ਪਰਿਵਾਰਾਂ ਲਈ ਨਿਸ਼ੁਲਕ ਖੂਨਦਾਨ ਕੈਂਪ, ਡਾਕਟਰੀ ਸਹਾਇਤਾ ਕੈਂਪ ਆਦਿ ਲਗਾਏ ਜਾਂਦੇ ਹਨ। ਲੋੜ ਅਨੁਸਾਰ ਹਸਪਤਾਲ, ਡਾਕਟਰ ਆਦਿ ਦੇ ਖਰਚੇ ਵਿੱਚ ਵੀ ਸਹਾਇਤਾ ਕੀਤੀ ਜਾਂਦੀ ਹੈ।
• ਕਈ ਜਗ੍ਹਾ ਉੱਤੇ ਨਾਮਧਾਰੀ ਸਿੱਖਾਂ ਦੁਆਰਾ ਹਸਪਤਾਲਾਂ ਵਿੱਚ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ।
• ਕਿਸੇ ਵੀ ਪ੍ਰਕ੍ਰਿਤਕ ਆਪਦਾ ਸਮੇਂ ਨਾਮਧਾਰੀ ਸਿੱਖਾਂ ਦੁਆਰਾ ਵੱਧ-ਚੜ ਕੇ ਯੋਗਦਾਨ ਪਾਇਆ ਜਾਂਦਾ ਹੈ। ਜਿਵੇਂ: ਹੜ੍ਹ ਪੀੜਤ ਪਿੰਡਾਂ ਵਿੱਚ ਪ੍ਰਭਾਵਿਤ ਇਲਾਕਿਆਂ ਵਿੱਚ ਹੇਠ ਲਿਖੀਆਂ ਸੇਵਾਵਾਂ ਨਿਭਾਈਆਂ ਗਈਆਂ:-
- ਪੀੜਤ ਪਰਿਵਾਰਾਂ ਲਈ ਭੋਜਨ, ਸਾਫ਼ ਪੀਣ ਵਾਲਾ ਪਾਣੀ, ਦਵਾਈਆਂ ਅਤੇ ਕੱਪੜਿਆਂ ਦੀ ਵਿਵਸਥਾ ਕੀਤੀ ਗਈ।
- ਪਸ਼ੂਆਂ ਦੀ ਸੰਭਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਲਈ ਚਾਰੇ ਦਾ ਉਚਿਤ ਪ੍ਰਬੰਧ ਕੀਤਾ ਗਿਆ।
- ਖੇਤੀਬਾੜੀ ਨੂੰ ਦੁਬਾਰਾ ਪਟੜੀ ‘ਤੇ ਲਿਆਉਣ ਲਈ ਕਿਸਾਨਾਂ ਨੂੰ ਬੀਜ, ਡੀਜ਼ਲ, ਖਾਦਾਂ ਅਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਗਿਆ।
- ਇਨ੍ਹਾਂ ਸਾਰੀਆਂ ਸੇਵਾਵਾਂ ਰਾਹੀਂ ਹਜ਼ਾਰਾਂ ਲੋੜਵੰਦਾਂ ਤੱਕ ਸਿੱਧੀ ਅਤੇ ਸਮੇਂ ਸਿਰ ਮਦਦ ਪਹੁੰਚਾ ਕੇ, ਦੁੱਖੀ ਮਨੁੱਖਤਾ ਦੇ ਜ਼ਖਮਾਂ ਉੱਤੇ ਮਰਹਮ ਲਗਾਉਣ ਦਾ ਪਵਿੱਤਰ ਕਾਰਜ ਕੀਤਾ ਗਿਆ।